1. ਮੁੱਖ ਪੰਨਾ
  2. ਵਾਤਾਵਰਨ

ਜੰਗਲੀ ਅੱਗਾਂ ਦੇ ਮੱਦੇਨਜ਼ਰ ਐਲਬਰਟਾ ਵੱਲੋਂ ਪਾਬੰਦੀਆਂ ਲਾਗੂ

ਸੋਕੇ ਵਾਲੀ ਸਥਿਤੀ ਕਾਰਨ ਅਧਿਕਾਰੀਆਂ ਨੂੰ ਵਧੇਰੇ ਅੱਗਾਂ ਲੱਗਣ ਦਾ ਖਦਸ਼ਾ

ਟੌਡ ਲੋਵੇਨ ਮੁਤਾਬਿਕ ਪ੍ਰੋਵਿੰਸ ਨੇ ਆਪਣੇ ਰੈਗੂਲਰ ਸਟਾਫ ਤੋਂ ਇਲਾਵਾ 297 ਸਰਕਾਰੀ ਵਾਈਲਡਲੈਂਡ ਫ਼ਾਇਰਫ਼ਾਈਟਰਾਂ, 280 ਫ਼ਾਇਰ ਅਟੈਕ ਫ਼ਾਇਰਫ਼ਾਈਟਰਾਂ ਅਤੇ 172 ਸੀਜ਼ਨਲ ਸਹਾਇਤਾ ਸਟਾਫ ਦੀ ਮਦਦ ਲਈ ਹੈ।

ਟੌਡ ਲੋਵੇਨ ਮੁਤਾਬਿਕ ਪ੍ਰੋਵਿੰਸ ਨੇ ਆਪਣੇ ਰੈਗੂਲਰ ਸਟਾਫ ਤੋਂ ਇਲਾਵਾ 297 ਸਰਕਾਰੀ ਵਾਈਲਡਲੈਂਡ ਫ਼ਾਇਰਫ਼ਾਈਟਰਾਂ, 280 ਫ਼ਾਇਰ ਅਟੈਕ ਫ਼ਾਇਰਫ਼ਾਈਟਰਾਂ ਅਤੇ 172 ਸੀਜ਼ਨਲ ਸਹਾਇਤਾ ਸਟਾਫ ਦੀ ਮਦਦ ਲਈ ਹੈ।

ਤਸਵੀਰ: Alberta Wildfire

RCI

ਐਲਬਰਟਾ ਵੱਲੋਂ ਜੰਗਲੀ ਅੱਗਾਂ ਦੇ ਮੱਦੇਨਜ਼ਰ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ I

ਐਮਰਜੈਂਸੀ ਅਧਿਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਹਨ I ਪ੍ਰੋਵਿੰਸ ਵੱਲੋਂ ਜੰਗਲੀ ਖ਼ੇਤਰ ਵਿੱਚ ਅੱਗ ਉੱਪਰ ਪਾਬੰਦੀ ਲਗਾਈ ਗਈ ਹੈ I ਕੈਲਗਰੀ ਦੇ ਜੰਗਲ ਸੁਰੱਖਿਆ ਜ਼ੋਨ ਨੂੰ ਛੱਡ ਕੇ , ਕੈਂਪਿੰਗ ਖੇਤਰਾਂ ਸਮੇਤ ਜਨਤਕ ਜ਼ਮੀਨਾਂ 'ਤੇ ਹੁਣ ਬਾਹਰੀ ਅੱਗਾਂ ਦੀ ਮਨਾਹੀ ਹੈ। 

ਦੱਸਣਯੋਗ ਹੈ ਕਿ ਐਲਬਰਟਾ ਵਿੱਚ ਸਰਦੀਆਂ ਦੇ ਮੌਸਮ ਵਿਚ ਘੱਟ ਬਰਫ਼ਬਾਰੀ ਜਾਂ ਬਰਫ਼ ਦੀ ਮੋਟੀ ਪਰਤ ਨਾ ਹੋਣ ਕਾਰਨ ਜ਼ਮੀਨ ਵਿਚ ਨਮੀ ਦੀ ਘਾਟ ਹੈ ਅਤੇ ਸੋਕੇ ਵਾਲੀ ਸਥਿਤੀ ਵਧੇਰੇ ਹੈ। 

ਲੰਘੇ ਵੀਰਵਾਰ ਤੱਕ, ਸੂਬੇ ਭਰ ਵਿੱਚ 50 ਜੰਗਲੀ ਅੱਗਾਂ ਬਲ ਰਹੀਆਂ ਹੈ। ਇਹਨਾਂ ਵਿੱਚੋਂ, ਚਾਰ ਦੇ ਸੰਭਾਵਿਤ ਸੀਮਾਵਾਂ ਤੋਂ ਵੱਧਣ ਦੀ ਉਮੀਦ ਨਹੀਂ ਹੈ ਅਤੇ 46 ਨੂੰ ਹੁਣ ਨਿਯੰਤਰਣ ਵਿੱਚ ਹੋਣ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਜੰਗਲੀ ਅੱਗ ਦੇ ਕਾਰਨ ਕੁਝ ਲੋਕਾਂ ਨੂੰ ਅਸਥਾਈ ਤੌਰ 'ਤੇ ਘਰ ਖਾਲੀ ਕਰਨੇ ਪਏ ਹਨ ਅਤੇ ਸੈਂਕੜੇ ਲੋਕਾਂ ਨੂੰ ਇੱਕ ਪਲ ਦੇ ਨੋਟਿਸ 'ਤੇ ਆਪਣੇ ਘਰ ਛੱਡਣ ਲਈ ਨੋਟਿਸ ਦਿੱਤਾ ਹੈ।

ਐਲਬਰਟਾ ਵਾਈਲਡਫਾਇਰ ਦੇ ਬੁਲਾਰੇ ਜੋਸੀ ਸੇਂਟ-ਓਂਜ ਨੇ ਕਿਹਾ ਕਿ ਜੰਗਲੀ ਅੱਗ ਦਾ ਸੀਜ਼ਨ ਜਲਦੀ ਸ਼ੁਰੂ ਹੋਇਆ ਸੀ ਅਤੇ ਤੇਜ਼ੀ ਨਾਲ ਵਧਣ ਦਾ ਖ਼ਤਰਾ ਹੈ।

ਜੋਸੀ ਸੇਂਟ-ਓਂਜ ਨੇ ਕਿਹਾ ਹਾਲਾਤ ਬਹੁਤ ਖੁਸ਼ਕ ਰਹਿੰਦੇ ਹਨ I ਸਾਨੂੰ ਪ੍ਰਾਂਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸੋਕੇ ਦੀਆਂ ਸਥਿਤੀਆਂ 'ਤੇ ਕਾਬੂ ਪਾਉਣ ਲਈ ਮਹੱਤਵਪੂਰਨ ਅਤੇ ਲਗਾਤਾਰ ਮੀਂਹ ਦੀ ਲੋੜ ਹੈ I

ਉਹਨਾਂ ਕਿਹਾ ਐਲਬਰਟਾ ਵਿੱਚ ਜੰਗਲ ਦੀ ਅੱਗ ਲਈ ਇੱਕ ਨਾਜ਼ੁਕ ਸਮਾਂ ਹੈ। ਬਰਫ਼ ਪਿਘਲ ਜਾਣ ਕਰਕੇ ਸੁੱਕੀ ਬਨਸਪਤੀ ਨੂੰ ਬਾਹਰ ਆ ਗਈ ਹੈ ਜੋ ਕਿ ਬਹੁਤ ਜਲਣਸ਼ੀਲ ਹੈ I ਜੰਗਲੀ ਅੱਗ ਆਸਾਨੀ ਨਾਲ ਭੜਕ ਸਕਦੀ ਹੈ ਅਤੇ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ I

ਐਲਬਰਟਾ ਵਿੱਚ ਜੰਗਲੀ ਅੱਗ ਨੇ ਇਸ ਸੀਜ਼ਨ ਵਿੱਚ ਹੁਣ ਤੱਕ 755 ਹੈਕਟੇਅਰ ਤੋਂ ਵੱਧ ਜੰਗਲਾਂ ਨੂੰ ਸਾੜ ਦਿੱਤਾ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ 440 ਹੈਕਟੇਅਰ ਸੀ।

ਜੋਸੀ ਸੇਂਟ-ਓਂਜ ਨੇ ਕਿਹਾ ਪਿਛਲੇ ਸਾਲ ਇਸ ਸਮੇਂ 135 ਦੇ ਮੁਕਾਬਲੇ ਇਸ ਸਾਲ 200 ਤੋਂ ਵੱਧ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਸਾਲ ਦੇ ਇਸ ਸਮੇਂ ਲਈ ਔਸਤਨ 120 ਜੰਗਲੀ ਅੱਗ ਹਨ, ਜਿਸ ਵਿੱਚ ਲਗਭਗ 230 ਹੈਕਟੇਅਰ ਸੜ ਗਿਆ ਹੈ I

ਪ੍ਰੋਵਿੰਸ ਵਿੱਚ ਉੱਤਰੀ ਹਿੱਸਿਆਂ ਵਿੱਚ ਨਵੀਂ ਜੰਗਲੀ ਅੱਗ ਦੇ ਭੜਕਣ ਦਾ ਖ਼ਤਰਾ ਸਭ ਤੋਂ ਵੱਧ ਹੈ, ਜਿਸ ਵਿੱਚ ਫੋਰਟ ਮੈਕਮਰੇ, ਲੈਕ ਲਾ ਬਿਚ, ਅਤੇ ਸਲੇਵ ਲੇਕ ਆਦਿ ਇਲਾਕਿਆਂ ਨੂੰ ਉੱਚ ਜ਼ੋਖਮ ਵਾਲੇ ਦਰਜੇ ਵਿੱਚ ਰੱਖਿਆ ਗਿਆ ਹੈ I

ਅੱਗ ਅਜੇ ਵੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਤੇ ਜ਼ਮੀਨੀ ਅਮਲੇ ਹਵਾਈ ਟੈਂਕਰਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਜੰਗਲਾਤ ਅਤੇ ਪਾਰਕਾਂ ਦੇ ਮੰਤਰੀ ਟੌਡ ਲੋਵੇਨ ਲੰਘੇ ਹਫ਼ਤੇ ਜਾਣਕਾਰੀ ਦੇ ਚੁੱਕੇ ਹਨ ਕਿ 2023 ਵਿੱਚ ਇੱਕ ਤੀਬਰ ਜੰਗਲੀ ਅੱਗ ਸੀਜ਼ਨ ਤੋਂ ਬਾਅਦ, ਇਸ ਸਾਲ ਲਈ ਜੰਗਲੀ ਅੱਗ ਦੀ ਰਣਨੀਤੀ ਦਾ ਇੱਕ ਮਹੱਤਵਪੂਰਣ ਹਿੱਸਾ ਇਹ ਯਕੀਨੀ ਬਣਾਉਣਾ ਸੀ ਕਿ ਅਮਲੇ ਨੂੰ ਸਿਖਲਾਈ ਦਿੱਤੀ ਗਈ ਹੋਵੇ ਅਤੇ ਉਹ ਜਲਦੀ ਤੈਨਾਤੀ ਲਈ ਤਿਆਰ ਹੋਣ।

ਟੌਡ ਲੋਵੇਨ ਮੁਤਾਬਿਕ ਪ੍ਰੋਵਿੰਸ ਨੇ ਆਪਣੇ ਰੈਗੂਲਰ ਸਟਾਫ ਤੋਂ ਇਲਾਵਾ 297 ਸਰਕਾਰੀ ਵਾਈਲਡਲੈਂਡ ਫ਼ਾਇਰਫ਼ਾਈਟਰਾਂ, 280 ਫ਼ਾਇਰ ਅਟੈਕ ਫ਼ਾਇਰਫ਼ਾਈਟਰਾਂ ਅਤੇ 172 ਸੀਜ਼ਨਲ ਸਹਾਇਤਾ ਸਟਾਫ ਦੀ ਮਦਦ ਲਈ ਹੈ। 

ਦੱਸਣਯੋਗ ਹੈ ਕਿ ਪਿਛਲਾ ਸਾਲ ਸੂਬੇ ਵਿੱਚ ਜੰਗਲਾਂ ਅੱਗਾਂ ਦਾ ਰਿਕਾਰਡ ਸਾਲ ਰਿਹਾ ਸੀ। ਮਈ ਦੇ ਸ਼ੁਰੂ ਵਿੱਚ ਗਰਮੀ ਦੀ ਲਹਿਰ ਨੇ ਪੂਰੇ ਸੂਬੇ ਵਿੱਚ ਅੱਗ ਨੂੰ ਤੂਲ ਦਿੱਤਾ, ਜਿਸ ਨਾਲ ਸੂਬਾਈ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ ਅਤੇ 38,000 ਐਲਬਰਟਾ ਵਾਸੀਆਂ ਨੂੰ ਮਜਬੂਰਨ ਆਪਣੇ ਘਰਾਂ ਤੋਂ ਬਾਹਰ ਹੋਣਾ ਪਿਆ ਸੀ।

ਐਲਬਰਟਾ ਵਿੱਚ 1 ਮਾਰਚ ਤੋਂ 31 ਅਕਤੂਬਰ ਤੱਕ ਕੁੱਲ 1,088 ਜੰਗਲੀ ਅੱਗਾਂ ਨੇ ਲਗਭਗ 2.2 ਮਿਲੀਅਨ ਹੈਕਟੇਅਰ ਜ਼ਮੀਨ ਨੂੰ ਸਾੜ ਦਿੱਤਾ ਸੀ। 2023 ਤੋਂ ਪਹਿਲਾਂ ਸੂਬੇ ਦੀ ਪੰਜ ਸਾਲਾਂ ਦੀ ਇਹ ਔਸਤ 226,000 ਹੈਕਟੇਅਰ ਜ਼ਮੀਨ ਸੀ। 

ਵੌਲਿਸ ਸਨੋਅਡਨ , ਸੀਬੀਸੀ ਨਿਊਜ਼  

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ